ਸ਼ਸਤ੍ਰ ਨਾਮ ਮਾਲਾ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਅਥ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ ॥

ਸ੍ਰੀ ਭਗਉਤੀ ਜੀ ਸਹਾਇ ॥ ਪਾਤਿਸ਼ਾਹੀ ॥੧੦॥

ਦੋਹਰਾ ॥

ਸਾਂਗ ਸਰੋਹੀ ਸੈਫ ਅਸ ਤੀਰ ਤੁਪਕ ਤਲਵਾਰ ॥ ਸੱਤ੍ਰਾਂਤਕ ਕਵਚਾਂਤਿ ਕਰ ਕਰੀਐ ਰੱਛ ਹਮਾਰ ॥੧॥

ਅਸ ਕ੍ਰਿਪਾਨ ਧਾਰਾਧਰੀ ਸੈਲ ਸੂਫ ਜਮਦਾਢ ॥ ਕਵਚਾਂਤਕ ਸੱਤ੍ਰਾਂਤ ਕਰ ਤੇਗ ਤੀਰ ਧਰਬਾਢ ॥੨॥

ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

ਤੀਰ ਤੁਹੀ ਸੈਹਥੀ ਤੁਹੀ ਤੁਹੀ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ॥੪॥

ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ ॥ ਤੁਹੀ ਨਿਸ਼ਾਨੀ ਜੀਤ ਕੀ ਆਜੁ ਤੁਹੀ ਜਗਬੀਰ ॥੫॥

ਤੁਹੀ ਸੂਲ ਸੈਹਥੀ ਤਬਰ ਤੂੰ ਨਿਖੰਗ ਅਰੁ ਬਾਨ ॥ ਤੁਹੀ ਕਟਾਰੀ ਸੇਲ ਸਭ ਤੁਮਹੀ ਕਰਦ ਕ੍ਰਿਪਾਨ ॥੬॥

ਸ਼ਸਤ੍ਰ ਅਸਤ੍ਰ ਤੁਮਹੀ ਸਿਪਰ ਤੁਮਹੀ ਕਵਚ ਨਿਖੰਗ ॥ ਕਵਚਾਂਤਕ ਤੁਮਹੀ ਬਨੇ ਤੁਮ ਬਯਾਪਕ ਸਰਬੰਗ ॥੭॥

ਸ੍ਰੀ ਤੂੰ ਸਭ ਕਾਰਨ ਤੁਹੀ ਤੂੰ ਬਿੱਦਯਾ ਕੋ ਸਾਰ ॥ ਤੁਮ ਸਭ ਕੋ ਉਪਰਾਜਹੀ ਤੁਮਹੀ ਲੇਹੁ ਉਬਾਰ ॥੮॥

ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਇ ॥ ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ ॥੯॥

ਅਸ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ ॥ ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ ॥੧੦॥

ਤੁਹੀ ਕਟਾਰੀ ਦਾੜ੍ਹ ਜਮ ਤੂੰ ਬਿਛੂਓ ਅਰੁ ਬਾਨ ॥ ਤੋ ਪਤਿ ਪਦ ਜੇ ਲੀਜੀਐ ਰੱਛ ਦਾਸ ਮੁਹਿ ਜਾਨੁ ॥੧੧॥

ਬਾਂਕ ਬੱਜ੍ਰ ਬਿਛੂਓ ਤੁਹੀ ਤਬਰ ਤਰਵਾਰ ॥ ਤੁਹੀ ਕਟਾਰੀ ਸੈਹਥੀ ਕਰੀਐ ਰੱਛ ਹਮਾਰ ॥੧੨॥

ਤੁਮੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤੁਫੰਗ ॥ ਦਾਸ ਜਾਨ ਮੋਰੀ ਸਦਾ ਰੱਛਾ ਕਰੋ ਸਰਬੰਗ ॥੧੩॥

ਛੁਰੀ ਕਲਮ ਰਿਪ ਕਰਦ ਭਨਿ ਖੰਜਰ ਬੁਗਦਾ ਨਾਇ ॥ ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ ॥੧੪॥

ਪ੍ਰਿਥਮ ਉਪਾਵਹੁ ਜਗਤ ਤੁਮ ਤੁਮਹੀਂ ਪੰਥ ਬਨਾਇ ॥ ਆਪ ਤੁਹੀ ਝਗਰਾ ਕਰੋ ਤੁਮਹੀ ਕਰੋ ਸਹਾਇ ॥੧੫॥

ਮੱਛ ਕੱਛ ਬਾਰਾਹ ਤੁਮ ਤੁਮ ਬਾਵਨ ਅਵਤਾਰ ॥ ਨਾਰ ਸਿੰਘ ਬਉਧਾ ਤੁਹੀਂ ਤੁਹੀਂ ਜਗਤ ਕੋ ਸਾਰ ॥੧੬॥

ਤੁਹੀਂ ਰਾਮ ਸ੍ਰੀ ਕ੍ਰਿਸ਼ਨ ਤੁਮ ਤੁਹੀਂ ਬਿਸ਼ਨ ਕੋ ਰੂਪ ॥ ਤੁਹੀਂ ਪ੍ਰਜਾ ਸਭ ਜਗਤ ਕੀ ਤੁਹੀਂ ਆਪ ਹੀ ਭੂਪ ॥੧੭॥

ਤੁਹੀਂ ਬਿਪ੍ਰ ਛਤ੍ਰੀ ਤੁਹੀਂ ਤੁਹੀਂ ਰੰਕ ਅਰੁ ਰਾਉ ॥ ਸ਼ਾਮ ਦਾਮ ਅਰੁ ਡੰਡ ਤੂੰ ਤੁਮਹੀ ਭੇਦ ਉਪਾਉ ॥੧੮॥

ਸੀਸ ਤੁਹੀਂ ਕਾਯਾ ਤੁਹੀਂ ਤੈਂ ਪ੍ਰਾਨੀ ਕੇ ਪ੍ਰਾਨ ॥ ਤੈਂ ਬਿਦਯਾ ਜਗ ਬਕਤ੍ਰ ਹੁਇ ਕਰੇ ਬੇਦ ਬਖਯਾਨ ॥੧੯॥

ਬਿਸਿਖ ਬਾਨ ਧਨੁਖਾਗ੍ਰ ਭਨ ਸਰ ਕੈਬਰ ਜਿਹ ਨਾਮ ॥ ਤੀਰ ਖਤੰਗ ਤਤਾਰਚੇ ਸਦਾ ਕਰੋ ਮਮ ਕਾਮ ॥੨੦॥

ਤੈਣੀਰਾਲੈ ਸ਼ਤ੍ਰ ਅਰਿ ਮ੍ਰਿਗ ਅੰਤਕ ਸਸ ਬਾਨ ॥ ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥

ਤੁਮ ਪਾਟਸ ਪਾਸੀ ਪਰਸ ਪਰਮ ਸਿੰਧ ਕੀ ਖਾਨ ॥ ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰਦਾਨ ॥੨੨॥

ਸੀਸ ਸ਼ਤ੍ਰ ਅਰਿ ਅਰਿਆਰ ਅਸਿ ਖੰਡੋ ਖੜਗ ਕ੍ਰਿਪਾਨ ॥ ਸ਼ਕ੍ਰ ਸੁਰੇਸਰ ਤੁਮ ਕੀਯੋ ਭਗਤਿ ਆਪੁਨੋ ਜਾਨ ॥੨੩॥

ਜਮਧਰ ਜਮਦਾੜਾ ਜਬਰ ਜੋਧਾਂਤਕ ਜਿਹ ਨਾਇ ॥ਲੂਟ ਕੂਟ ਲੀਜਤ ਤਿਨੈ ਜੇ ਬਿਨ ਬਾਂਧੇ ਜਾਇ ॥੨੪॥

ਬਾਂਕ ਬਜ੍ਰ ਬਿਛੂਓ ਬਿਸਿਖਿ ਬਿਰਹਬਾਨ ਸਭ ਰੂਪ ॥ ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥

ਸ਼ਸਤ੍ਰ ਸ਼ੇਰ ਸਮਰਾਂਤ ਕਰਿ ਸਿੱਪਰਾਰਿ ਸ਼ਮਸ਼ੇਰ ॥ ਮੁਕਤ ਜਾਲ ਜਮ ਕੇ ਭਏ ਜਿਮੈ ਕਹਿਯੋ ਇਕ ਬੇਰ ॥੨੬॥

ਸੈਫ ਸਰੋਹੀ ਸ਼ੱਤ੍ਰ ਅਰਿ ਸਾਰੰਗਾਰਿ ਜਿਹ ਨਾਮ ॥ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ॥੨੭॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ

Read more

Testimonials

Nothing to show.